ਪਾਣੀ ਪਿਆਸ ਬੁਝਾਉਣ ਦਾ ਸਿਰਫ ਸਾਧਨ ਹੀ ਨਹੀਂ ਸਗੋਂ ਇਹ ਕਈ ਰੋਗਾਂ ਵਿਚ ਦਵਾਈ ਦੇ ਰੂਪ ਵਿਚ ਵੀ ਇਸਤੇਮਾਲ ਕੀਤਾ ਜਾਂਦਾ ਹੈ।
► ਗਰਮੀ ਵਿਚ ਲੂ ਲੱਗ ਜਾਵੇ ਤਾਂ ਵੱਧ ਮਾਤਰਾ ਵਿਚ ਪਾਣੀ ਪੀਣ ਨਾਲ ਕਾਫੀ ਰਾਹਤ ਮਿਲਦੀ ਹੈ।
► ਫੋੜੇ-ਫਿੰਸੀਆਂ ਤੇ ਖਾਰਸ਼ ਆਦਿ ਹੋਣ 'ਤੇ ਰੋਗ ਵਾਲੀ ਥਾਂ ਨੂੰ ਚੰਗੀ ਤਰ੍ਹਾਂ ਸਾਫ ਪਾਣੀ ਨਾਲ ਧੋਣ ਨਾਲ ਰੋਗ ਫੈਲਣ ਦਾ ਡਰ ਨਹੀਂ ਰਹਿੰਦਾ।
► ਨੱਕ ਬੰਦ ਹੋਣ ਦੀ ਸਥਿਤੀ ਵਿਚ ਪਾਣੀ ਦੀ ਭਾਫ ਲੈਣ ਨਾਲ ਬੰਦ ਨੱਕ ਖੁੱਲ੍ਹ ਜਾਂਦਾ ਹੈ।
► ਤੇਜ਼ ਬੁਖਾਰ ਹੋਣ 'ਤੇ ਰੋਗੀ ਦੇ ਮੱਥੇ 'ਤੇ ਠੰਡੇ ਪਾਣੀ ਜਾਂ ਬਰਫ ਦੀਆਂ ਪੱਟੀਆਂ ਰੱਖਣ ਨਾਲ ਕੁਝ ਹੀ ਦੇਰ ਵਿਚ ਬੁਖਾਰ ਉਤਰ ਜਾਂਦਾ ਹੈ।
► ਜੋੜਾਂ ਅਤੇ ਹੱਥਾਂ-ਪੈਰਾਂ ਦੇ ਦਰਦ ਵਿਚ ਗਰਮ ਪਾਣੀ ਦੀਆਂ ਪੱਟੀਆਂ ਰੱਖਣ ਨਾਲ ਲਾਭ ਮਿਲਦਾ ਹੈ।
► ਚਮੜੀ 'ਤੇ ਜਲਨ ਹੋਵੇ ਤਾਂ ਠੰਡੇ ਪਾਣੀ ਨਾਲ ਧੋਣ ਨਾਲ ਆਰਾਮ ਮਿਲਦਾ ਹੈ।
► ਕਮਜ਼ੋਰੀ ਹੋਣ 'ਤੇ ਸਰੀਰ ਦਾ ਤਾਪ ਵਧਣ 'ਤੇ ਜਿੰਨਾ ਵੱਧ ਹੋ ਸਕੇ, ਨਮਕ ਮਿਲਾ ਕੇ ਪਾਣੀ ਦਾ ਸੇਵਨ ਕਰੋ ਅਤੇ ਇਸ਼ਨਾਨ ਕਰਦੇ ਰਹੋ।
► ਖਾਂਸੀ, ਜ਼ੁਕਾਮ ਤੇ ਨਿਮੋਨੀਆ ਆਦਿ ਰੋਗਾਂ ਵਿਚ ਵੱਧ ਤੋਂ ਵੱਧ ਪਾਣੀ ਪੀਣਾ ਲਾਭਦਾਇਕ ਹੈ।
► ਸਰੀਰ ਵਿਚ ਪਾਣੀ ਦੀ ਕਮੀ ਹੋ ਜਾਣ 'ਤੇ ਮਾਮੂਲੀ ਨਮਕ, ਤਿੰਨ ਚਮਚ ਸ਼ੱਕਰ, ਇਕ ਚਮਚ ਖਾਣ ਵਾਲੇ ਸੋਡੇ ਨੂੰ ਪਾਣੀ ਵਿਚ ਘੋਲ ਕੇ ਪੀ ਲਓ। ਇਹ ਸਰੀਰ ਵਿਚ ਨਮਕ ਅਤੇ ਪਾਣੀ ਦੀ ਕਮੀ ਨੂੰ ਪੂਰਾ ਕਰਦਾ ਹੈ।
► ਉਲਟੀਆਂ-ਟੱਟੀਆਂ ਲੱਗਣ 'ਤੇ ਸਰੀਰ ਵਿਚ ਪਾਣੀ ਦੀ ਕਮੀ ਹੋਣ ਨਾਲ ਮੌਤ ਤੱਕ ਹੋ ਸਕਦੀ ਹੈ, ਅਖੀਰ ਇਸ ਵਿਚ ਤਰਲ ਪਦਾਰਥ ਜਿਵੇਂ ਸ਼ਿਕੰਜਵੀ, ਚੌਲਾਂ ਦਾ ਉਬਲਿਆ ਪਾਣੀ, ਪਾਣੀ ਅਤੇ ਚੀਨੀ ਦਾ ਘੋਲ ਆਦਿ ਪਿਲਾਇਆ ਜਾਂਦਾ ਹੈ।
► ਪਾਣੀ ਕਬਜ਼ ਨੂੰ ਦੂਰ ਕਰਨ ਦਾ ਸਭ ਤੋਂ ਸਸਤਾ ਤੇ ਸੌਖਾਲਾ ਉਪਾਅ ਹੈ। ਸਵੇਰੇ ਉੱਠਦੇ ਹੀ ਦੋ ਗਿਲਾਸ ਤਾਜ਼ਾ ਪਾਣੀ ਪੀਓ। ਇਸ ਨਾਲ ਕਬਜ਼ ਤਾਂ ਦੂਰ ਹੁੰਦੀ ਹੈ, ਨਾਲ ਹੀ ਪੇਟ ਸੰਬੰਧੀ ਬੀਮਾਰੀਆਂ ਵੀ ਪੈਦਾ ਨਹੀਂ ਹੁੰਦੀਆਂ।
► ਦਮੇ ਦੇ ਰੋਗੀਆਂ ਨੂੰ ਵੀ ਪਾਣੀ ਦੇ ਵੱਧ ਸੇਵਨ ਨਾਲ ਬਹੁਤ ਲਾਭ ਪਹੁੰਚਦਾ ਹੈ।
► ਹਾਈ ਬਲੱਡ ਪ੍ਰੈਸ਼ਰ ਹੋਣ 'ਤੇ ਦਿਨ ਵਿਚ ਵੱਧ ਤੋਂ ਵੱਧ ਪਾਣੀ ਦਾ ਸੇਵਨ ਕਰੋ।
► ਉਂਝ ਵੀ ਰੋਜ਼ਾਨਾ 8-10 ਗਿਲਾਸ ਪਾਣੀ ਪੀਣ ਨਾਲ ਸਰੀਰ ਸਿਹਤਮੰਦ ਅਤੇ ਤਰੋਤਾਜ਼ਾ ਰਹਿੰਦਾ ਹੈ, ਨਾਲ ਹੀ ਸੁੰਦਰਤਾ ਵਿਚ ਵੀ ਵਾਧਾ ਹੁੰਦਾ ਹੈ।
-ਭਾਸ਼ਣਾ ਬਾਂਸਲ
ਬੱਚਿਆਂ 'ਚ ਘੱਟ ਭਾਰ ਦੀ ਸਮੱਸਿਆ
NEXT STORY